ਮੇਰਾ ਪੰਜਾਬ
ਪਾਤਰ! ਦੱਸ ਮੇਰਾ ਪੰਜਾਬ ਕਿੱਥੇ ਹੈ?
ਦੁਨੀਆਂ ਦਾ ਨਵਾਬ ਕਿੱਥੇ ਹੈ?ਛੱਡ ਕੇ ਗਿਆ ਮੈਂ ਤੇਰੇ ਵਿਹੜੇ
ਸੁਰਾ ਲੱਦਿਆ ਉਹ ਸਾਜ ਕਿੱਥੇ ਹੈ?ਰੰਗ ਬਿਰੰਗੀਆਂ ਪੱਤੀਆਂ ਵਾਲਾ
ਸੂਹਾ ਜੇਹਾ ਗੁਲਾਬ ਕਿੱਥੇ ਹੈ?ਰੱਖ ਕੇ ਗਿਆ ਸੈਲਫ਼ ਤੇਰੀ ਤੇ
ਵਾਰਿਸਸ਼ਾਹ ਕਿਤਾਬ ਕਿੱਥੇ ਹੈਸ਼ਾਮ ਦੁਪਹਿਰੇ ਸਰਘੀ ਵੰਡਦੀ
ਨਾਨਕ ਵਾਲੀ ਰਬਾਬ ਕਿੱਥੇ ਹੈ ?ਖੇਤਾਂ ਰਾਹਾਂ ਦੀ ਹਿੱਕ ਤੇ ਖੇਡਦਾ
ਧਰਤ ਪੱਟਦਾ ਸ਼ਬਾਬ ਕਿੱਥੇ ਹੈ?ਮਿਰਜ਼ਾ ਹੀਰ ਸਰੂਰ ਬਣ ਚੜ੍ਹਦੀ
ਸਮਿਆਂ ਪੁਰਾਣੀ ਸ਼ਰਾਬ ਕਿੱਥੇ ਹੈ?ਨਾਲ ਤਰੰਗਾਂ ਰਾਤ ਦਿਨ ਗਾਉਂਦਾ
ਨੀਲਾ ਜੇਹਾ ਚਨਾਬ ਕਿੱਥੇ ਹੈ ?ਹਰ ਸੀਨੇ ਵਿਚ ਨਿੱਤ ਸੀ ਵਸਦਾ
ਨਾਨਕ ਸੁੱਚਾ ਰਾਗ ਕਿੱਥੇ ਹੈ