ਅਵਤਾਰ ਪਾਸ਼

ਪਾਸ਼ [9ਸਤੰਬਰ1950 - 23ਮਾਰਚ1988] ਸਾਹਿਤਿਕ ਨਾਮ ਸੀ ਅਵਤਾਰ ਸਿੰਘ ਸੰਧੂ ਦਾ , ਪਾਸ਼ ਦਾ ਜ਼ਨਮ ਪਿੰਡ ਤਲਵੰਡੀ ਸਲੇਮ ਜ਼ਿਲਾ ਜਲੰਧਰ ਵਿੱਚ ਹੋਇਆ। ਮੇਜ਼ਰ ਸੋਹਣ ਸਿੰਘ ਸੰਧੂ ਦਾ ਪੁੱਤਰ ਪਾਸ਼ ,ਭਾਰਤ ਦੇ ਆਮ ਲੋਕਾਂ ਦੀ ਗਰੀਬੀ ਤੋਂ ਪ੍ਰਭਾਵਿਤ ਹੋਇਆ ਅਤੇ ਅੱਲੜ ਉਮਰ ਵਿੱਚ ਹੀ ਕ੍ਰਾਂਤੀਕਾਰੀ ਕਵਿਤਾ ਲਿਖਣ ਲੱਗਿਆ । ਉਸਦੀ ਜਵਾਨੀ ਦੇ ਦਿਨਾਂ ਵਿੱਚ ,ਪੰਜ਼ਾਬ ਦੇ ਵਿਦਿਆਰਥੀ,ਕਿਸਾਨ ਅਤੇ ਮਜ਼ਦੂਰ ,ਸਮੇਂ ਦੇ ਪ੍ਰਸ਼ਾਸਨ ਦੇ ਵਿਰੁੱਧ਼ ਲੜ ਰਹੇ ਸਨ ।

ਪਾਸ਼ ਦੀਆਂ ਕਵਿਤਾਵਾਂ ਦੀ ਪਹਿਲੀ ਕਿਤਾਬ ਲੋਹ-ਕਥਾ 1970 ਵਿੱਚ ਛਪੀ ,ਉਸ ਵੇਲੇ ਪਾਸ਼ ਦੀ ਉਮਰ ਅਜੇ 20 ਸਾਲ ਤੋਂ ਵੀ ਘੱਟ ਸੀ । ਉਸਦੀ ਕਵਿਤਾ ਦੇ ਉਕਸਾਊ ਸੁਭਾਅ ਅਤੇ ਹਥਿਆਰਬੰਦ ਲਹਿਰ ਨਾਲ ਹਮਦਰਦੀ ਰੱਖਣ ਕਰਕੇ,ਪਾਸ਼ ਝੂਠੇ ਕਤਲ ਕੇਸ ਵਿੱਚ ਫਸ ਗਿਆ । ਜਿਸ ਕਰਕੇ ਉਸਨੂੰ 2 ਸਾਲ ਜੇਲ ਕੱਟਣੀ ਪਈ ।

1985 ਵਿੱਚ ਪੰਜਾਬੀ ਸਾਹਿਤ ਅਕਾਦਮੀ ਨੇ ਪਾਸ਼ ਨੂੰ 1 ਸਾਲ ਦੀ ਫੈੱਲੋਸ਼ਿੱਪ ਦਿੱਤੀ । ਪਾਸ਼ ਨੇ ਬਾਹਰਲੇ ਦੇਸ਼ਾਂ ਦੀਆਂ ਕਾਫੀ ਫੇਰੀਆਂ ਲਾਈਆਂ,1986 ਵਿੱਚ ਉਹ USA ਦੀ ਫੇਰੀ ਸੀ । ਇੱਥੋਂ ਉਸ ਨੇ ਐਂਟੀ47ਫਰੰਟ ਨਾਮੀ ਪਰਚਾ ਕੱਢਿਆ । ਇਸ ਪਰਚੇ ਵਿੱਚ ਉਸ ਨੇ 1980ਵਿਆਂ ਦੀ ਸਿੱਖ ਕੱਟੜਪੰਥੀਆਂ ਦੀ ,ਅਲੱਗ ਸਿੱਖ ਰਾਸ਼ਟਰ ਖਾਲਿਸਤਾਨ ਦੀ ਮੰਗ ਦਾ ਵਿਰੋਧ ਕੀਤਾ । ਜਿਸ ਕਾਰਨ 23ਮਾਰਚ1988 ਨੂੰ ਅੱਤਵਾਦੀਆਂ ਨੇ ਉਸ ਦੇ ਖੇਤ ਵਿੱਚ ਕਤਲ ਕਰ ਦਿੱਤਾ । ਇਤਫ਼ਾਕ ਨਾਲ 23ਮਾਰਚ1988 ਹੀ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਨ ਵੀ ਹੈ । ਇੰਨਾ ਦੇਸ਼ ਭਗਤਾਂ ਨੂੰ ਅੰਗਰੇਜਾਂ ਨੇ ,ਭਾਰਤ ਦੀ ਆਜ਼ਾਦੀ ਦੇ ਸੰਘਰਸ਼ ਵੇਲੇ ਫਾਂਸੀ ਦੀ ਸਜ਼ਾ ਦੇ ਦਿੱਤੀ ਸੀ ।

ਸਾਹਿਤਿਕ ਸਫ਼ਰ

  • ਲੋਹ ਕਥਾ (1970),
  • ਉਡੱਦੇ ਬਾਜ਼ਾਂ ਮਗਰ (1973),
  • ਸਾਡੇ ਸਮਿਆਂ ਵਿੱਚ (1978), ਅਤੇ
  • ਖਿਲਰੇ ਹੋਏ ਵਰਕੇ (1989)

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Enable Google Transliteration.(To type in English, press Ctrl+g)

  • “ਮੈਂ ਤੇ ਮੈਂ”

    ਕਈਆ ਦੇ ਬੁਲਾਂ ਤੇ ਖੁਦ ਨੂੰ ਬੇਈਮਾਨ ਪਾਉਣਾ,
    ਤੇ ਕਈਆ ਦੇ ਬੁਲਾਂ ਤੇ ਆਪਣਾ ਸਨਮਾਨ ਪਾਉਣਾ,
    ਕਈ ਮੈਨੂੰ ਹੀਰਾ ਸਮਝ ਕੇ ਪਲਕਾ ਤੇ ਚੱਕੀ ਫਿਰਦੇ,
    ਕਈਆ ਲਈ ਮੈ ਕੇਵਲ ਕੋਲੇ ਦੀ ਖਾਨ ਪਾਉਣਾ,
    ਕਦੇ ਕਦੇ ਜਿੰਦਗੀ ਦੇ ਕੰਮਾ ਵਿੱਚ ਫਸਿਆ ਰਹਿਨਾ,
    ਯਾਰਾ ਦੋਸਤਾ ਵਿੱਚ ਬੈਠ ਕੇ ਬਡਾ ਸੋਹਣਾ ਜਹਾਨ ਪਾਉਣਾ,
    ਬੀਤ ਚੁੱਕੇ ਸਮਿਆ ਦਾ ਚੇਤਾ ਜਦੋ ਆਓਦਾ ਕਦੇ,
    ਓਦੋ ਕਦੇ ਮੈ ਖੁਦ ਨੂੰ ਬਡਾ ਹੀ ਪਰੇਸ਼ਾਨ ਪਾਉਣਾ,
    ਇੱਕ ਪਰੀਆਂ ਵਰਗੀ ਸੂਰਤ ਮੇਰੇ ਸੁਪਨੇ ਚ ਅਕਸਰ ਆਓੁਦੀਂ ਹੈ,
    ਕਦੇ ਕਦੇ ਖੁਦ ਨੂੰ ਓਸ ਪਰੀ ਦਾ ਹਾਨ ਪਾਉਣਾ,
    ਜਿੰਨਾ ਦੇ ਹੱਕ ਚ ਖਲੋ ਨਾ ਸਕਿਆ ਕਾਫਰ ਬਣ ਜਾਨਾ,
    ਤੇ ਜਿੰਨਾ ਨਾਲ ਖੜ ਗਿਆ ਓਨਾ ਲਈ ਤੀਰ ਕਮਾਨ ਪਾਉਣਾ,
    ਮੇਰੇ ਮਾਪੇ ਮੇਰੀ ਸਫਲਤਾ ਦਾ ਤਾਜ ਜੋ ਓਡੀਕ ਰਹੇ ਨੇ,
    ਨਿੱਤ ਜੋ ਓਡੀਕਦੇ ਹੀ ਸੌਂ ਜਾਂਦੇ ਨੇ ਓਹੀ ਵਾਲੀ ਸ਼ਾਂਮ ਪਾਉਣਾ,
    ਮੈਨੁੰ ਸਿਰਫ ਲਫਜ਼ ਚੰਗੇ ਲਗਦੇ ਨੇ ਤੇ ਲਫਜ਼ ਕੱਠੇ ਕਰਦਾ ਹਾਂ,
    ਮੈਂ " ਚੰਦਰਾ " ਸਿਰਫ ਲਫਜਾਂ ਚ ਜਾਨ ਪਾਉਣਾ,

  • ਮੇਰਾ ਪੰਜਾਬ

    ਪਾਤਰ! ਦੱਸ ਮੇਰਾ ਪੰਜਾਬ ਕਿੱਥੇ ਹੈ?
    ਦੁਨੀਆਂ ਦਾ ਨਵਾਬ ਕਿੱਥੇ ਹੈ?

    ਛੱਡ ਕੇ ਗਿਆ ਮੈਂ ਤੇਰੇ ਵਿਹੜੇ
    ਸੁਰਾ ਲੱਦਿਆ ਉਹ ਸਾਜ ਕਿੱਥੇ ਹੈ?

    ਰੰਗ ਬਿਰੰਗੀਆਂ ਪੱਤੀਆਂ ਵਾਲਾ
    ਸੂਹਾ ਜੇਹਾ ਗੁਲਾਬ ਕਿੱਥੇ ਹੈ?

    ਰੱਖ ਕੇ ਗਿਆ ਸੈਲਫ਼ ਤੇਰੀ ਤੇ
    ਵਾਰਿਸਸ਼ਾਹ ਕਿਤਾਬ ਕਿੱਥੇ ਹੈ

    ਸ਼ਾਮ ਦੁਪਹਿਰੇ ਸਰਘੀ ਵੰਡਦੀ
    ਨਾਨਕ ਵਾਲੀ ਰਬਾਬ ਕਿੱਥੇ ਹੈ ?

    ਖੇਤਾਂ ਰਾਹਾਂ ਦੀ ਹਿੱਕ ਤੇ ਖੇਡਦਾ
    ਧਰਤ ਪੱਟਦਾ ਸ਼ਬਾਬ ਕਿੱਥੇ ਹੈ?

    ਮਿਰਜ਼ਾ ਹੀਰ ਸਰੂਰ ਬਣ ਚੜ੍ਹਦੀ
    ਸਮਿਆਂ ਪੁਰਾਣੀ ਸ਼ਰਾਬ ਕਿੱਥੇ ਹੈ?

    ਨਾਲ ਤਰੰਗਾਂ ਰਾਤ ਦਿਨ ਗਾਉਂਦਾ
    ਨੀਲਾ ਜੇਹਾ ਚਨਾਬ ਕਿੱਥੇ ਹੈ ?

    ਹਰ ਸੀਨੇ ਵਿਚ ਨਿੱਤ ਸੀ ਵਸਦਾ
    ਨਾਨਕ ਸੁੱਚਾ ਰਾਗ ਕਿੱਥੇ ਹੈ

  • “ਮੇਰੀ ਗੱਲ”

    ਮੇਰੀ ਗੱਲ ਦਾ ਹੁੰਗਾਰਾ ਉਸ ਤੋਂ ਭਰਿਆ ਨਾਂ ਗਿਆ..
    ਚੁੱਪ ਰਹੀ ਜਮਾਨੇ ਨਾਲ ਲੜਿਆ ਨਾਂ ਗਿਆ....
    ਕਿਵੇਂ ਕਰਦੀ ਉਹ ਪਿਆਰ ਵਾਲੀ ਗੱਲ ??..
    ਇਸ਼ਕ-ਸਮੁੰਦਰ ਉਸ ਤੋਂ ਤਰਿਆ ਨਾਂ ਗਿਆ....
    ਉਸਦੇ ਨਾਮ ਦਾ ਘਰ ਮੈਂ ਆਪਣੇ ਦਿਲ ਚ’ ਬਣਾਇਆ..
    ਸ਼ਾਇਦ ਰਾਸਤੇ ਤੰਗ ਸੀ ਉਸ ਤੋਂ ਵੜਿਆ ਨਾਂ ਗਿਆ....
    ਇਸ ਦੁਨੀਆਂ ਤੋਂ ਚੋਰੀ ਉਸਨੇ ਬਹੁਤ ਸਾਥ ਦਿੱਤਾ..
    ਪਰ ਜਮਾਨੇ ਸਾਹਮਣੇ ਹਥ੍ਥ ਮੇਰਾ ਫੜਿਆ ਨਾਂ ਗਿਆ....
    ਮੈਂ ਦੇਣਾ ਚਾਹੰਦਾ ਸੀ ਉਸਨੂੰ ਪਿਆਰ ਵਾਲਾ ਚੁਬਾਰਾ..
    ਪਰ ਪੌੜੀ ਪਿਆਰ ਵਾਲੀ ਸ਼ਾਇਦ ਉਸ ਤੋਂ ਚੜਿਆ ਨਾਂ ਗਿਆ....
    ਕਿਤੇ ਹੰਝੂ ਨਾਂ ਆ ਜਾਣ ਉਸਦੇ ਸੋਹਣੇ ਨੈਣਾਂ ਚ’..
    ਇਸੇ ਲਈ ਮੇਰੇ ਤੋਂ ਮਰਿਆ ਨਾਂ ਗਿਆ.......!!!!!!!!

  • “ਦੇਬੀ”

    ਅਸੀ ਹਾਂ ਚਿਰਾਗ ਉਮੀਦਾ ਦੇ ਸਾਡੀ ਕਦੇ ਹਵਾ ਨਾਲ ਬਣਦੀ ਨਹੀ,
    ਤੁਸੀ ਘੁੰਮਣ ਘੇਰੀ ਹੋ ਜਿਸ ਦੀ ਬੇੜੀ ਤੇ ਮਲਾਹ ਨਾਲ ਬਣਦੀ ਨਹੀ,
    ਤੁਹਾਨੂੰ ਨੀਵੇ ਚੰਗੇ ਲੱਗਦੇ ਨਹੀ ਸਾਡੀ ਪਰ ਉੱਚਿਆ ਨਾਲ ਬਣਦੀ ਨਹੀ,
    ਤੁਸੀ ਚਾਪਲੂਸੀਆ ਕਰ ਲੈਦੇ ਥੋਡੀ ਸ਼ਰਮ ਹਿਆ ਨਾਲ ਬਣਦੀ ਨਹੀ,
    ਤੁਸੀ ਦੁੱਖ ਤੇ ਪੀੜਾ ਜੋ ਦਿੰਦੇ ਅਹਿਸਾਸ ਉਹਨਾ ਦਾ ਸਾਨੂੰ ਏ,
    ਅਸੀ 100 ਮਰਜ਼ਾ ਤੋ ਰੋਗੀ ਆ ਸਾਡੀ ਕਿਸੇ ਦਵਾ ਨਾਲ ਬਣਦੀ ਨਹੀ,
    ਅਸੀ ਅੰਦਰੋ ਬਾਹਰੋ ਇੱਕੋ ਜਿਹੇ "ਦੇਬੀ" ਤਾਂ ਕਾਫਰ ਅਖਵਓਣੇ ਆ,
    ਤੁਸੀ ਜੀਹਦੇ ਨਾਅ ਤੇ ਲੁੱਟ ਦੇ ਹੋ ਸਾਡੀ ਓਸ ਖੁਦਾ ਨਾਲ ਬਣਦੀ ਨਹੀ.........

Back My Book Theme Author: Writer Website Themes © 2012