ਪੰਜਾਬ

ਪੰਜਾਬ ਫਾਰਸੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਪੰਜ ਪਾਣੀ ਜਿਸ ਦਾ ਸ਼ਾਬਦਿਕ ਅਰਥ ਹੈ ਪੰਜ ਦਰਿਆਵਾਂ ਦੀ ਧਰਤੀ। ਇਹ ਪੰਜ ਦਰਿਆ ਹਨ :ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ।

ਪੰਜਾਬ (ਗੁਰਮੁਖੀ: ਪੰਜਾਬ, ਸ਼ਾਹਮੁਖੀ: پنجاب , ਅੰਗ੍ਰੇਜ਼ੀ:Punjab), ਭੁਗੋਲਿਕ ਖੇਤਰ ਹੈ, ਜੋ ਭਾਰਤ ਅਤੇ ਪਾਕਿਸਤਾਨ ਵੰਡਿਆ ਹੋਇਆ ਹੈ, ਜਿਸ ਵਿਚ ਪਕਿਸਤਾਨੀ ਸੂਬਾ ਪੰਜਾਬ ਅਤੇ ਭਾਰਤੀ ਸੂਬੇ ਪੰਜਾਬ, ਹਰਿਆਣਾ, ਹਿਮਾਚਲ , ਚੰਡੀਗੜ੍ਹ ਅਤੇ ਦਿੱਲੀ ਆਉੰਦੇ ਹਨ। ਇਸ ਖੇਤਰ ਦਾ ਨਾਂ ਫ਼ਾਰਸੀ ਬੋੱਲੀ ਤੋਂ ਪਿਆ ਹੈ ਜਿਸਦਾ ਭਾਓ ” ਪੰਜ ਪਾਣੀਆਂ ਦੀ ਧਰਤੀ” ਜੋ ਸਤਲੁਜ, ਬਿਆਸ, ਰਾਵੀ, ਚਨਾਬ ਅਤੇ ਜੇਹਲਮ ਦਰਿਆਵਾਂ ਦਾ ਹਵਾਲਾ ਦਿੰਦਾ ਹੈ। ਸਿੰਧ ਦਰਿਆ ਦੀ ਸਾਰੇ ਸਹਾਇਕ ਦਰਿਆਵਾਂ ‘ਚੋਂ ਜੇਹਲਮ ਦਰਿਆ ਸਭ ਤੋਂ ਵੱਡਾ ਹੈ। ਪੰਜਾਬ ਕੋਲ ਲੰਬਾ ਇਤਹਾਸ ਅਤੇ ਅਮੀਰ ਵਿਰਾਸਤ ਹੈ। ਪੰਜਾਬ ਦੇ ਵਸਣੀਕਾਂ ਨੂੰ ਪੰਜਾਬੀ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਦੀ ਬੋੱਲੀ ਨੂੰ ਪੰਜਾਬੀ ਕਿਹਾ ਜਾਂਦਾ ਹੈ। ਪੰਜਾਬ ਖੇਤਰ ਦੇ ਮੁੱਖ ਧਰਮ ਇਸਲਾਮ, ਸਿੱਖੀ ਅਤੇ ਹੰਦੂ ਹਨ।

ਇਹ ਖੇਤਰ ਹੁਣ ਵੱਡੇ ਪੰਜਾਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇਕ ਸਮੇਂ ਲਹਿੰਦੇ ਪਾਕਿਸਤਾਨ ਅਤੇ ਸ਼ੁਮਾਲੀ-ਲਹਿੰਦੇ ਭਾਰਤ ਦੀ ਵੱਡੀਆ ਰਿਆਸਤਾਂ ਸਨ। ਪੰਜਾਬ ਦਾ ਵੱਡਾ ਹਿੱਸਾ ਤਕਰੀਬਨ ੬੦ ਫ਼ੀਸਦੀ ਜਮਹੂਰੀ ਪਾਕਿਸਤਾਨ ਵਿਚ ਰਿਹ ਗਿਆ ਅਤੇ ੪੦ ਫ਼ੀਸਦੀ ਜਮਹੂਰੀ ਹਿੰਦੁਸਤਾਨ ਵਿਚ ਰਿਹ ਗਿਆ ਜਿੱਥੇ ਇਸਨੂੰ ਮੁੜ੍ਹ ਪੰਜਾਬ, ਹਰਿਆਣਾ, ਹਿਮਾਚਲ ਰਿਆਸਤਾਂ ਵਿਚ ਤਕਸੀਮ ਕੀਤਾ ਗਿਆ।
ਖੇਤਰ ਦੇ ਵਸਣੀਕ ਹਿੰਦ-ਆਰਿਆ ਬੋੱਲੀ ਬੋਲਦੇ ਹਨ। ਇਨ੍ਹਾਂ ਲੋਕਾਂ ਅਲਗ- ਅਲਗ ਧਰਮਾਂ ਦੇ ਹਨ ਜੀਵੇਂ ਸਿੱਖ, ਹਿੰਦੂ, ਮੁਸਲਮਾਨ, ਇਸਾਈ, ਜੈਨੀ ਅਤੇ ਬੌਧ। ਇੱਥੇ ਯੂਨਾਨੀ, ਫ਼ਾਰਸੀ, ਅਰਬ, ਤੁਰਕ, ਮੂਗਲ਼, ਅਫ਼ਗਾਨ, ਬਲੌਚੀ ਅਤੇ ਅੰਗ੍ਰੇਜ਼ ਵੀ ਰਹੇ ਹਨ। ੧੯੪੭ ਵਿਚ ਇਸਨੂੰ ਅੰਗ੍ਰੇਜ਼ੀ ਭਾਰਤ ਦੇ ਅਗੇਤਰ ਰਾਜਾਂ ਚ ਵੰਡ ਦਿੱਤਾ ਗਿਆ, ਪੰਜ ‘ਚੋ ਤਿੰਨ ਦਰਿਆ ਪਾਕਿਸਤਾਨ ਨੂੰ ਗਏ ਅਤੇ ਰਹਿੰਦੇ ਭਾਰਤ ਨੂੰ ਮੀਲੇ।

ਪਾਕਿਸਤਾਨੀ ਪੰਜਾਬ ਪਾਕਿਸਤਾਨ ਦਾ ਸਭ ਤੋਂ ਵੱਧ ਵੱਸੋ ਵਾਲਾ ਸੂਬਾ ਹੈ। ਭਾਰਤ ਵਿਚ, ਸਰਕਾਰ ਨੇ ਪੰਜਾਬ ਨੂੰ ਅੱਗੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ ਅਤੇ ਦਿੱਲੀ ਸੂਬਿਆਂ ‘ਚ ਤਕਸੀਮ ਕੀਤਾ ਹੈ। ਪਾਕਿਸਤਾਨੀ ਪੰਜਾਬ ਦਾ ਇਲਾਕਾ ੨੦੫,੩੪੪ ਵਰਗ ਕਿਲੋ-ਮੀਟਰ, ਜਿੱਥੇ ਭਾਰਤੀ ਪੰਜਾਬ ਕੋਲ ੫੦,੩੬੨ ਵਰਗ ਕਿਲੋ-ਮੀਟਰ ਇਲਾਕਾ ਹੈ। ਪਾਕਸਤਾਨੀ ਪੰਜਾਬ ਦੀ ਵੱਸੋ ੮੬,੦੮੪,੦੦੦ ਹੈ ਅਤੇ ਭਾਰਤੀ ਪੰਜਾਬ ਦੀ ਵੱਸੋ ੨੪,੨੮੯,੨੯੬ ਹੈ। ਪੰਜਾਬੀ ਪਾਕਿਸਤਾਨ ਵਿਚ ੬੦ ਫ਼ੀਸਦ ਬੋਲੀ ਜਾਂਦੀ ਹੈ ਜੋ ਕਿ ਪੰਜਾਬ ‘ਚ ਹੀ ਵਾਧੂ ਬੋੱਲੀ ਜਾਂਦੀ ਹੈ, ਭਾਰਤੀ ਪੰਜਾਬ ‘ਚ ਇਹ ੯੩.੯੩ ਫ਼ੀਸਦ ਬੋੱਲੀ ਹੈ ਜੋ ਕਿ ਪੂਰੇ ਭਾਰਤ ਦਾ ਕੁਲ ੩ ਫ਼ੀਸਦ ਹੀ ਹੈ। ਅਣ-ਵੰਡੇ ਪੰਜਾਬ ਦੀ ਰਾਜਧਾਨੀ ਲਹੌਰ ਸੀ, ਜਿਹੜੀ ਵੰਡ ਰੇਖਾ ਦੇ ਨੇੜੇ ਹੈ ਅਤੇ ਲਹਿੰਦੇ ਪੰਜਾਬ ਦੀ ਰਾਜਧਾਨੀ ਹੈ। ਜਦਕਿ ਚੜ੍ਹਦੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ, ਜੋ ਲਹੋਰ ਤੋਂ ਬਹੁਤੀ ਦੂਰ ਨਹੀਂ ਹੈ। ਭਾਰਤੀ ਪੰਜਾਬ ਵਿਚ ਗੁਰਮੁਖੀ ਅਤੇ ਪਾਕਿਸਤਾਨੀ ਪੰਜਾਬ ਵਿਚ ਸ਼ਾਹਮੁਖੀ ਲਿਖਤੀ ਕੰਮ ਕਾਰ ਲਈ ਵਰਤੀ ਜਾਂਦੀ ਹੈ।

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Enable Google Transliteration.(To type in English, press Ctrl+g)

  • “ਮੈਂ ਤੇ ਮੈਂ”

    ਕਈਆ ਦੇ ਬੁਲਾਂ ਤੇ ਖੁਦ ਨੂੰ ਬੇਈਮਾਨ ਪਾਉਣਾ,
    ਤੇ ਕਈਆ ਦੇ ਬੁਲਾਂ ਤੇ ਆਪਣਾ ਸਨਮਾਨ ਪਾਉਣਾ,
    ਕਈ ਮੈਨੂੰ ਹੀਰਾ ਸਮਝ ਕੇ ਪਲਕਾ ਤੇ ਚੱਕੀ ਫਿਰਦੇ,
    ਕਈਆ ਲਈ ਮੈ ਕੇਵਲ ਕੋਲੇ ਦੀ ਖਾਨ ਪਾਉਣਾ,
    ਕਦੇ ਕਦੇ ਜਿੰਦਗੀ ਦੇ ਕੰਮਾ ਵਿੱਚ ਫਸਿਆ ਰਹਿਨਾ,
    ਯਾਰਾ ਦੋਸਤਾ ਵਿੱਚ ਬੈਠ ਕੇ ਬਡਾ ਸੋਹਣਾ ਜਹਾਨ ਪਾਉਣਾ,
    ਬੀਤ ਚੁੱਕੇ ਸਮਿਆ ਦਾ ਚੇਤਾ ਜਦੋ ਆਓਦਾ ਕਦੇ,
    ਓਦੋ ਕਦੇ ਮੈ ਖੁਦ ਨੂੰ ਬਡਾ ਹੀ ਪਰੇਸ਼ਾਨ ਪਾਉਣਾ,
    ਇੱਕ ਪਰੀਆਂ ਵਰਗੀ ਸੂਰਤ ਮੇਰੇ ਸੁਪਨੇ ਚ ਅਕਸਰ ਆਓੁਦੀਂ ਹੈ,
    ਕਦੇ ਕਦੇ ਖੁਦ ਨੂੰ ਓਸ ਪਰੀ ਦਾ ਹਾਨ ਪਾਉਣਾ,
    ਜਿੰਨਾ ਦੇ ਹੱਕ ਚ ਖਲੋ ਨਾ ਸਕਿਆ ਕਾਫਰ ਬਣ ਜਾਨਾ,
    ਤੇ ਜਿੰਨਾ ਨਾਲ ਖੜ ਗਿਆ ਓਨਾ ਲਈ ਤੀਰ ਕਮਾਨ ਪਾਉਣਾ,
    ਮੇਰੇ ਮਾਪੇ ਮੇਰੀ ਸਫਲਤਾ ਦਾ ਤਾਜ ਜੋ ਓਡੀਕ ਰਹੇ ਨੇ,
    ਨਿੱਤ ਜੋ ਓਡੀਕਦੇ ਹੀ ਸੌਂ ਜਾਂਦੇ ਨੇ ਓਹੀ ਵਾਲੀ ਸ਼ਾਂਮ ਪਾਉਣਾ,
    ਮੈਨੁੰ ਸਿਰਫ ਲਫਜ਼ ਚੰਗੇ ਲਗਦੇ ਨੇ ਤੇ ਲਫਜ਼ ਕੱਠੇ ਕਰਦਾ ਹਾਂ,
    ਮੈਂ " ਚੰਦਰਾ " ਸਿਰਫ ਲਫਜਾਂ ਚ ਜਾਨ ਪਾਉਣਾ,

  • ਮੇਰਾ ਪੰਜਾਬ

    ਪਾਤਰ! ਦੱਸ ਮੇਰਾ ਪੰਜਾਬ ਕਿੱਥੇ ਹੈ?
    ਦੁਨੀਆਂ ਦਾ ਨਵਾਬ ਕਿੱਥੇ ਹੈ?

    ਛੱਡ ਕੇ ਗਿਆ ਮੈਂ ਤੇਰੇ ਵਿਹੜੇ
    ਸੁਰਾ ਲੱਦਿਆ ਉਹ ਸਾਜ ਕਿੱਥੇ ਹੈ?

    ਰੰਗ ਬਿਰੰਗੀਆਂ ਪੱਤੀਆਂ ਵਾਲਾ
    ਸੂਹਾ ਜੇਹਾ ਗੁਲਾਬ ਕਿੱਥੇ ਹੈ?

    ਰੱਖ ਕੇ ਗਿਆ ਸੈਲਫ਼ ਤੇਰੀ ਤੇ
    ਵਾਰਿਸਸ਼ਾਹ ਕਿਤਾਬ ਕਿੱਥੇ ਹੈ

    ਸ਼ਾਮ ਦੁਪਹਿਰੇ ਸਰਘੀ ਵੰਡਦੀ
    ਨਾਨਕ ਵਾਲੀ ਰਬਾਬ ਕਿੱਥੇ ਹੈ ?

    ਖੇਤਾਂ ਰਾਹਾਂ ਦੀ ਹਿੱਕ ਤੇ ਖੇਡਦਾ
    ਧਰਤ ਪੱਟਦਾ ਸ਼ਬਾਬ ਕਿੱਥੇ ਹੈ?

    ਮਿਰਜ਼ਾ ਹੀਰ ਸਰੂਰ ਬਣ ਚੜ੍ਹਦੀ
    ਸਮਿਆਂ ਪੁਰਾਣੀ ਸ਼ਰਾਬ ਕਿੱਥੇ ਹੈ?

    ਨਾਲ ਤਰੰਗਾਂ ਰਾਤ ਦਿਨ ਗਾਉਂਦਾ
    ਨੀਲਾ ਜੇਹਾ ਚਨਾਬ ਕਿੱਥੇ ਹੈ ?

    ਹਰ ਸੀਨੇ ਵਿਚ ਨਿੱਤ ਸੀ ਵਸਦਾ
    ਨਾਨਕ ਸੁੱਚਾ ਰਾਗ ਕਿੱਥੇ ਹੈ

  • “ਮੇਰੀ ਗੱਲ”

    ਮੇਰੀ ਗੱਲ ਦਾ ਹੁੰਗਾਰਾ ਉਸ ਤੋਂ ਭਰਿਆ ਨਾਂ ਗਿਆ..
    ਚੁੱਪ ਰਹੀ ਜਮਾਨੇ ਨਾਲ ਲੜਿਆ ਨਾਂ ਗਿਆ....
    ਕਿਵੇਂ ਕਰਦੀ ਉਹ ਪਿਆਰ ਵਾਲੀ ਗੱਲ ??..
    ਇਸ਼ਕ-ਸਮੁੰਦਰ ਉਸ ਤੋਂ ਤਰਿਆ ਨਾਂ ਗਿਆ....
    ਉਸਦੇ ਨਾਮ ਦਾ ਘਰ ਮੈਂ ਆਪਣੇ ਦਿਲ ਚ’ ਬਣਾਇਆ..
    ਸ਼ਾਇਦ ਰਾਸਤੇ ਤੰਗ ਸੀ ਉਸ ਤੋਂ ਵੜਿਆ ਨਾਂ ਗਿਆ....
    ਇਸ ਦੁਨੀਆਂ ਤੋਂ ਚੋਰੀ ਉਸਨੇ ਬਹੁਤ ਸਾਥ ਦਿੱਤਾ..
    ਪਰ ਜਮਾਨੇ ਸਾਹਮਣੇ ਹਥ੍ਥ ਮੇਰਾ ਫੜਿਆ ਨਾਂ ਗਿਆ....
    ਮੈਂ ਦੇਣਾ ਚਾਹੰਦਾ ਸੀ ਉਸਨੂੰ ਪਿਆਰ ਵਾਲਾ ਚੁਬਾਰਾ..
    ਪਰ ਪੌੜੀ ਪਿਆਰ ਵਾਲੀ ਸ਼ਾਇਦ ਉਸ ਤੋਂ ਚੜਿਆ ਨਾਂ ਗਿਆ....
    ਕਿਤੇ ਹੰਝੂ ਨਾਂ ਆ ਜਾਣ ਉਸਦੇ ਸੋਹਣੇ ਨੈਣਾਂ ਚ’..
    ਇਸੇ ਲਈ ਮੇਰੇ ਤੋਂ ਮਰਿਆ ਨਾਂ ਗਿਆ.......!!!!!!!!

  • “ਦੇਬੀ”

    ਅਸੀ ਹਾਂ ਚਿਰਾਗ ਉਮੀਦਾ ਦੇ ਸਾਡੀ ਕਦੇ ਹਵਾ ਨਾਲ ਬਣਦੀ ਨਹੀ,
    ਤੁਸੀ ਘੁੰਮਣ ਘੇਰੀ ਹੋ ਜਿਸ ਦੀ ਬੇੜੀ ਤੇ ਮਲਾਹ ਨਾਲ ਬਣਦੀ ਨਹੀ,
    ਤੁਹਾਨੂੰ ਨੀਵੇ ਚੰਗੇ ਲੱਗਦੇ ਨਹੀ ਸਾਡੀ ਪਰ ਉੱਚਿਆ ਨਾਲ ਬਣਦੀ ਨਹੀ,
    ਤੁਸੀ ਚਾਪਲੂਸੀਆ ਕਰ ਲੈਦੇ ਥੋਡੀ ਸ਼ਰਮ ਹਿਆ ਨਾਲ ਬਣਦੀ ਨਹੀ,
    ਤੁਸੀ ਦੁੱਖ ਤੇ ਪੀੜਾ ਜੋ ਦਿੰਦੇ ਅਹਿਸਾਸ ਉਹਨਾ ਦਾ ਸਾਨੂੰ ਏ,
    ਅਸੀ 100 ਮਰਜ਼ਾ ਤੋ ਰੋਗੀ ਆ ਸਾਡੀ ਕਿਸੇ ਦਵਾ ਨਾਲ ਬਣਦੀ ਨਹੀ,
    ਅਸੀ ਅੰਦਰੋ ਬਾਹਰੋ ਇੱਕੋ ਜਿਹੇ "ਦੇਬੀ" ਤਾਂ ਕਾਫਰ ਅਖਵਓਣੇ ਆ,
    ਤੁਸੀ ਜੀਹਦੇ ਨਾਅ ਤੇ ਲੁੱਟ ਦੇ ਹੋ ਸਾਡੀ ਓਸ ਖੁਦਾ ਨਾਲ ਬਣਦੀ ਨਹੀ.........

Back My Book Theme Author: Writer Website Themes © 2012