ਗੁਰਬਾਣੀ

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Enable Google Transliteration.(To type in English, press Ctrl+g)

  • “ਮੈਂ ਤੇ ਮੈਂ”

    ਕਈਆ ਦੇ ਬੁਲਾਂ ਤੇ ਖੁਦ ਨੂੰ ਬੇਈਮਾਨ ਪਾਉਣਾ,
    ਤੇ ਕਈਆ ਦੇ ਬੁਲਾਂ ਤੇ ਆਪਣਾ ਸਨਮਾਨ ਪਾਉਣਾ,
    ਕਈ ਮੈਨੂੰ ਹੀਰਾ ਸਮਝ ਕੇ ਪਲਕਾ ਤੇ ਚੱਕੀ ਫਿਰਦੇ,
    ਕਈਆ ਲਈ ਮੈ ਕੇਵਲ ਕੋਲੇ ਦੀ ਖਾਨ ਪਾਉਣਾ,
    ਕਦੇ ਕਦੇ ਜਿੰਦਗੀ ਦੇ ਕੰਮਾ ਵਿੱਚ ਫਸਿਆ ਰਹਿਨਾ,
    ਯਾਰਾ ਦੋਸਤਾ ਵਿੱਚ ਬੈਠ ਕੇ ਬਡਾ ਸੋਹਣਾ ਜਹਾਨ ਪਾਉਣਾ,
    ਬੀਤ ਚੁੱਕੇ ਸਮਿਆ ਦਾ ਚੇਤਾ ਜਦੋ ਆਓਦਾ ਕਦੇ,
    ਓਦੋ ਕਦੇ ਮੈ ਖੁਦ ਨੂੰ ਬਡਾ ਹੀ ਪਰੇਸ਼ਾਨ ਪਾਉਣਾ,
    ਇੱਕ ਪਰੀਆਂ ਵਰਗੀ ਸੂਰਤ ਮੇਰੇ ਸੁਪਨੇ ਚ ਅਕਸਰ ਆਓੁਦੀਂ ਹੈ,
    ਕਦੇ ਕਦੇ ਖੁਦ ਨੂੰ ਓਸ ਪਰੀ ਦਾ ਹਾਨ ਪਾਉਣਾ,
    ਜਿੰਨਾ ਦੇ ਹੱਕ ਚ ਖਲੋ ਨਾ ਸਕਿਆ ਕਾਫਰ ਬਣ ਜਾਨਾ,
    ਤੇ ਜਿੰਨਾ ਨਾਲ ਖੜ ਗਿਆ ਓਨਾ ਲਈ ਤੀਰ ਕਮਾਨ ਪਾਉਣਾ,
    ਮੇਰੇ ਮਾਪੇ ਮੇਰੀ ਸਫਲਤਾ ਦਾ ਤਾਜ ਜੋ ਓਡੀਕ ਰਹੇ ਨੇ,
    ਨਿੱਤ ਜੋ ਓਡੀਕਦੇ ਹੀ ਸੌਂ ਜਾਂਦੇ ਨੇ ਓਹੀ ਵਾਲੀ ਸ਼ਾਂਮ ਪਾਉਣਾ,
    ਮੈਨੁੰ ਸਿਰਫ ਲਫਜ਼ ਚੰਗੇ ਲਗਦੇ ਨੇ ਤੇ ਲਫਜ਼ ਕੱਠੇ ਕਰਦਾ ਹਾਂ,
    ਮੈਂ " ਚੰਦਰਾ " ਸਿਰਫ ਲਫਜਾਂ ਚ ਜਾਨ ਪਾਉਣਾ,

  • ਮੇਰਾ ਪੰਜਾਬ

    ਪਾਤਰ! ਦੱਸ ਮੇਰਾ ਪੰਜਾਬ ਕਿੱਥੇ ਹੈ?
    ਦੁਨੀਆਂ ਦਾ ਨਵਾਬ ਕਿੱਥੇ ਹੈ?

    ਛੱਡ ਕੇ ਗਿਆ ਮੈਂ ਤੇਰੇ ਵਿਹੜੇ
    ਸੁਰਾ ਲੱਦਿਆ ਉਹ ਸਾਜ ਕਿੱਥੇ ਹੈ?

    ਰੰਗ ਬਿਰੰਗੀਆਂ ਪੱਤੀਆਂ ਵਾਲਾ
    ਸੂਹਾ ਜੇਹਾ ਗੁਲਾਬ ਕਿੱਥੇ ਹੈ?

    ਰੱਖ ਕੇ ਗਿਆ ਸੈਲਫ਼ ਤੇਰੀ ਤੇ
    ਵਾਰਿਸਸ਼ਾਹ ਕਿਤਾਬ ਕਿੱਥੇ ਹੈ

    ਸ਼ਾਮ ਦੁਪਹਿਰੇ ਸਰਘੀ ਵੰਡਦੀ
    ਨਾਨਕ ਵਾਲੀ ਰਬਾਬ ਕਿੱਥੇ ਹੈ ?

    ਖੇਤਾਂ ਰਾਹਾਂ ਦੀ ਹਿੱਕ ਤੇ ਖੇਡਦਾ
    ਧਰਤ ਪੱਟਦਾ ਸ਼ਬਾਬ ਕਿੱਥੇ ਹੈ?

    ਮਿਰਜ਼ਾ ਹੀਰ ਸਰੂਰ ਬਣ ਚੜ੍ਹਦੀ
    ਸਮਿਆਂ ਪੁਰਾਣੀ ਸ਼ਰਾਬ ਕਿੱਥੇ ਹੈ?

    ਨਾਲ ਤਰੰਗਾਂ ਰਾਤ ਦਿਨ ਗਾਉਂਦਾ
    ਨੀਲਾ ਜੇਹਾ ਚਨਾਬ ਕਿੱਥੇ ਹੈ ?

    ਹਰ ਸੀਨੇ ਵਿਚ ਨਿੱਤ ਸੀ ਵਸਦਾ
    ਨਾਨਕ ਸੁੱਚਾ ਰਾਗ ਕਿੱਥੇ ਹੈ

  • “ਮੇਰੀ ਗੱਲ”

    ਮੇਰੀ ਗੱਲ ਦਾ ਹੁੰਗਾਰਾ ਉਸ ਤੋਂ ਭਰਿਆ ਨਾਂ ਗਿਆ..
    ਚੁੱਪ ਰਹੀ ਜਮਾਨੇ ਨਾਲ ਲੜਿਆ ਨਾਂ ਗਿਆ....
    ਕਿਵੇਂ ਕਰਦੀ ਉਹ ਪਿਆਰ ਵਾਲੀ ਗੱਲ ??..
    ਇਸ਼ਕ-ਸਮੁੰਦਰ ਉਸ ਤੋਂ ਤਰਿਆ ਨਾਂ ਗਿਆ....
    ਉਸਦੇ ਨਾਮ ਦਾ ਘਰ ਮੈਂ ਆਪਣੇ ਦਿਲ ਚ’ ਬਣਾਇਆ..
    ਸ਼ਾਇਦ ਰਾਸਤੇ ਤੰਗ ਸੀ ਉਸ ਤੋਂ ਵੜਿਆ ਨਾਂ ਗਿਆ....
    ਇਸ ਦੁਨੀਆਂ ਤੋਂ ਚੋਰੀ ਉਸਨੇ ਬਹੁਤ ਸਾਥ ਦਿੱਤਾ..
    ਪਰ ਜਮਾਨੇ ਸਾਹਮਣੇ ਹਥ੍ਥ ਮੇਰਾ ਫੜਿਆ ਨਾਂ ਗਿਆ....
    ਮੈਂ ਦੇਣਾ ਚਾਹੰਦਾ ਸੀ ਉਸਨੂੰ ਪਿਆਰ ਵਾਲਾ ਚੁਬਾਰਾ..
    ਪਰ ਪੌੜੀ ਪਿਆਰ ਵਾਲੀ ਸ਼ਾਇਦ ਉਸ ਤੋਂ ਚੜਿਆ ਨਾਂ ਗਿਆ....
    ਕਿਤੇ ਹੰਝੂ ਨਾਂ ਆ ਜਾਣ ਉਸਦੇ ਸੋਹਣੇ ਨੈਣਾਂ ਚ’..
    ਇਸੇ ਲਈ ਮੇਰੇ ਤੋਂ ਮਰਿਆ ਨਾਂ ਗਿਆ.......!!!!!!!!

  • “ਦੇਬੀ”

    ਅਸੀ ਹਾਂ ਚਿਰਾਗ ਉਮੀਦਾ ਦੇ ਸਾਡੀ ਕਦੇ ਹਵਾ ਨਾਲ ਬਣਦੀ ਨਹੀ,
    ਤੁਸੀ ਘੁੰਮਣ ਘੇਰੀ ਹੋ ਜਿਸ ਦੀ ਬੇੜੀ ਤੇ ਮਲਾਹ ਨਾਲ ਬਣਦੀ ਨਹੀ,
    ਤੁਹਾਨੂੰ ਨੀਵੇ ਚੰਗੇ ਲੱਗਦੇ ਨਹੀ ਸਾਡੀ ਪਰ ਉੱਚਿਆ ਨਾਲ ਬਣਦੀ ਨਹੀ,
    ਤੁਸੀ ਚਾਪਲੂਸੀਆ ਕਰ ਲੈਦੇ ਥੋਡੀ ਸ਼ਰਮ ਹਿਆ ਨਾਲ ਬਣਦੀ ਨਹੀ,
    ਤੁਸੀ ਦੁੱਖ ਤੇ ਪੀੜਾ ਜੋ ਦਿੰਦੇ ਅਹਿਸਾਸ ਉਹਨਾ ਦਾ ਸਾਨੂੰ ਏ,
    ਅਸੀ 100 ਮਰਜ਼ਾ ਤੋ ਰੋਗੀ ਆ ਸਾਡੀ ਕਿਸੇ ਦਵਾ ਨਾਲ ਬਣਦੀ ਨਹੀ,
    ਅਸੀ ਅੰਦਰੋ ਬਾਹਰੋ ਇੱਕੋ ਜਿਹੇ "ਦੇਬੀ" ਤਾਂ ਕਾਫਰ ਅਖਵਓਣੇ ਆ,
    ਤੁਸੀ ਜੀਹਦੇ ਨਾਅ ਤੇ ਲੁੱਟ ਦੇ ਹੋ ਸਾਡੀ ਓਸ ਖੁਦਾ ਨਾਲ ਬਣਦੀ ਨਹੀ.........

Back My Book Theme Author: Writer Website Themes © 2012